About the Department:
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਾਲਜ ਦੀ ਸਥਾਪਨਾ ਸਮੇਂ 1966 ਤੋਂ ਹੋਣੀ ਸ਼ੁਰੂ ਹੋਈ ਹੈ । ਉਸ ਸਮੇਂ ਪੰਜਾਬੀ ਇੱਕ ਚੋਣਵੇਂ ਵਿਸ਼ੇ ਦੇ ਤੌਰ ֈ’ਤੇ ਪੜ੍ਹਾਈ ਜਾਂਦੀ ਸੀ ਅਤੇ ਕਾਲਜ ਦੇ ਪਹਿਲੇ ਪ੍ਰਿੰਸੀਪਲ ਸ. ਭਰਪੂਰ ਸਿੰਘ ਅਤੇ ਪ੍ਰੋ. ਜੁਗਿੰਦਰ ਸਿੰਘ ਜਿਹਨਾਂ ਨੂੰ ਹਿੰਦੀ ਅਤੇ ਪੰਜਾਬੀ ਵਿਸ਼ਾ ਪੜ੍ਹਾਉਣ ਦੀ ਪ੍ਰਵਾਨਗੀ ਮਿਲੀ ਹੋਈ ਸੀ । ਮੁੱਢਲੇ ਸਾਲਾਂ ਵਿੱਚ ਪੰਜਾਬੀ ਵਿਸ਼ਾ ਪੜ੍ਹਾਉਂਦੇ ਰਹੇ । ਇਸ ਤੋਂ ਬਾਅਦ ਸ. ਜਮੀਰ ਸਿੰਘ, ਸ. ਚੰਨਣ ਸਿੰਘ ਸੈਫ਼, ਜਸਵੰਤ ਸਿੰਘ ਸੰਧੂ, ਡਾ. ਹਰਦਿਲਜੀਤ ਸਿੰਘ ਗੋਸਲ ਬਤੌਰ ਪੰਜਾਬੀ ਲੈਕਚਰਾਰ ਸਮੇਂ-ਸਮੇਂ ਕਾਲਜ ਵਿੱਚ ਸੇਵਾਵਾਂ ਨਿਭਾਉਂਦੇ ਰਹੇ । ਸ. ਜਸਵੰਤ ਸਿੰਘ ਸੰਧੂ ਫਰਵਰੀ 1992 ਵਿੱਚ ਬੱਬਰ ਅਕਾਲੀ ਮੈਮੋਰੀਅਲ, ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਅਤੇ ਡਾ. ਹਰਦਿਲਜੀਤ ਸਿੰਘ ਗੋਸਲ ਮਾਰਚ 2005 ਵਿੱਚ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਬਤੌਰ ਪ੍ਰਿੰਸੀਪਲ ਨਿਯੁਕਤ ਹੋ ਗਏ । ਇਸ ਸਮੇਂ ਕਾਲਜ ਵਿੱਚ ਪੰਜਾਬੀ ਚੌਣਵੇਂ ਵਿਸ਼ੇ ਵਜੋਂ ਅਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਪੱਧਰ ’ਤੇ ਵੀ ਪੜ੍ਹਾਈ ਜਾ ਰਹੀ ਹੈ । ਕਾਲਜ ਵਿੱਚ ਪੰਜਾਬੀ ਦੀਆਂ ਦੋ ਪ੍ਰੋਸਟਾਂ ਪੰਜਾਬ ਸਰਕਾਰ 95% ਗ੍ਰਾਂਟ-ਇੰਨ-ਏਡ ਸਕੀਮ ਅਧੀਨ ਕਵਰਡ ਹਨ ਅਤੇ ਇਕ ਪਾਰਟੀ-ਟਾਇਮ ਪੋਸਟ ਪੰਜਾਬੀ ਦੀਆਂ 229 ਪੋਸਟਾਂ ਅਧੀਨ ਕਵਰਡ ਹੈ ।